|
|
ਹਿਸਟਰੀ ਆਫ਼ ਇੰਡੀਆ-ਸੁਖਦੀਪ ਸਿੰਘ ਬਰਨਾਲਾ |
|
|
ਤੂੰ ਸੱਚ ਕਿਹੈ ਮਿੱਤਰਾ
ਸਾਨੂੰ ਇਸ ਸਮਾਜ ਵਿਚ ਰਹਿਣ ਦੀ ਤਹਿਜੀਬ ਨਹੀਂ
ਪਰ ਤੇਰੀ ਤਹਿਜੀਬ ਝਲਕਦੀ ਐ
ਤੇਰੇ ਕਾਰਨਾਮਿਆਂ ਤੋਂ
ਤੂੰ ਬੜੀ ਬਾਰ ਪਿੱਟ ਚੁੱਕਿਆਂ
‘ਰਾਮਰਾਜ’ ਵੱਲ ਵਧਦੇ ਕਦਮਾਂ ਦਾ ਢੰਡੋਰਾ
ਪਰ ਦੋਸਤਾ
ਮੈਂ ਤੇ ਮੇਰੀ ਕੌਮ
|
|
Read more...
|
|
|
"ਸਵਾਲ"-ਸੁਖਦੀਪ ਸਿੰਘ ਬਰਨਾਲਾ |
|
|
"ਸਵਾਲ"
ਖੜ੍ਹਾ ਭਵਿੱਖ ਸਵਾਲੀ ਬਣਿਆਂ, ਵਰਤਮਾਨ ਅਣਜਾਣ ਜਿਹਾ
ਜਿੰਦਗੀ ਇਕ ਪਹੇਲੀ ਬਣਗੀ, ਮੈਥੋਂ ਬੁੱਝੀ ਜਾਵੇ ਨਾ
ਵੇਂਹਦਿਆਂ-ਵੇਂਹਦਿਆਂ ਚੌਂਕ ਚੁਰਾਹੇ, ਸ਼ਰੇਆਮ ਇਕ ਲਾਸ਼ ਰੁਲੀ
ਕਿਧਰੇ ਮੈਂ ਵੀ ਲਾਸ਼ ਨਾ ਬਣਜਾਂ, ਕੋਈ ਡਰਦਾ ਲਾਂਬੂ ਲਾਵੇ ਨਾ
ਬੁੱਢੇ ਬਾਪੂ ਦੀ ਡੰਗੋਰੀ, ਤਾਰਾ ਮਾਂ ਦੀਆਂ ਅੱਖਾਂ ਦਾ
ਬਣ ਗਿਆ ਕਿੰਝ ਲਾਵਾਰਿਸ਼ ਇਥੇ, ਕਿਉਂ ਕੋਈ ਹੱਕ ਜਤਾਵੇ ਨਾ
ਘਰ-ਘਰ ਪੈਂਦੇ ਪਿੱਟ ਸਿਆਪੇ, ਵੈਣ ਸੁਣੀਂਦੇ ਕੰਨਾਂ ’ਚ
ਦੇਸ਼ ਹੋਇਆ ਪ੍ਰਦੇਸ਼ ਕੋਈ ਅੱਜ, ਰੋਂਦਿਆ ਤਾਈਂ ਵਰਾਵੇ ਨਾ
‘ਬਾਰ ਪਰਾਏ’ ਬੈਠੀ ਕਾਹਤੋਂ, ਕੌਮ ਤੇਰੀ ਦਸਮੇਸ਼ ਪਿਤਾ
ਲੰਘੇ ਵੇਲੇ ਯਾਦ ਕਰਾਵੇਂ, ਜਿੰਦੜੀ ਕਿਉਂ ਪਛਤਾਵੇ ਨਾ
ਗੁਰਾਂ ਦੀ ਧਰਤੀ ਦੁਖਿਆਰਿਆਂ ਨੂੰ, ਘੁੱਟ ਕਲੇਜੇ ਲਾ ਲੈਂਦੀ
ਵਿੰਨ੍ਹਤੀ ਬੰਬਾਂ ਨਾਲ ਵਿਚਾਰੀ, ਕੁਝ ਬੁੱਕਲ ਵਿਚ ਸਮਾਵੇ ਨਾ
ਜਿੰਨ੍ਹਾ ਨੂੰ ਬਚਾਵਣ ਖਾਤਿਰ, ਘੱਲਿਆ ਬਾਪੂ ਦਿੱਲੀ ਨੂੰ
ਅਕ੍ਰਿਤਘਣ ਉਸ ਕੌਮ ਨੂੰ ਕਹਿ ਦੇ, ਸਾਨੂੰ ਅੱਜ ਡਰਾਵੇ ਨਾ
ਹਿੰਦੁਸਤਾਨ ਦੀਆਂ ਨੀਂਹਾਂ ਦੇ ਵਿਚ, ਹੱਸ ਚਿਣਵਾ ਲਿਆ ਲਾਲਾਂ ਨੂੰ
ਦੱਸ ਭਲਾ ਕਿਉਂ ਕੌਮ ਤੇਰੀ ਨੂੰ, ਤੇਰਾ ਚੇਤਾ ਆਵੇ ਨਾ.. ..
from upcoming book "Hun sza deo mainu doshi nu" by Sukhdeep Singh Barnala
|
|
|
ਨੂਰਮਹਿਲੀਏ ਸਾਧ ਦੇ ਨਾਂ-ਸੁਖਦੀਪ ਸਿੰਘ ਬਰਨਾਲਾ |
|
|
ਮਲੋਟ ਚੱਲੀ ਜੋ ਗੋਲੀ ਸਾਨੂੰ ਨਹੀਂ ਭੁੱਲੀ
ਸਾਧਾ ਭੁੱਲ ਨਹੀਂ ਕੀਤੇ ਸਿੰਘ ਘਾਇਲ ਤੇਰੇ
ਤੇਰੇ ਚਿਹਰੇ ਦਾ ਨੂਰ ਉਡਾ ਦੇਣਾ
ਮਲੀਆਮੇਟ ਕਰ ਦੇਣੇ ਅਸੀਂ ਮਹਿਲ ਤੇਰੇ
ਜਦੋਂ ਜਿਉਂਦਾ ਸੀ ਮਰਦ ਦਲੇਰ ਸਾਡਾ
ਉੱਚੀ ਕੱਢਿਆ ਨਹੀਂ ਤੂੰ ਕਿਤੇ ਸਾਹ ਸਾਧਾ
|
|
Read more...
|
|
|
ਜ਼ੰਗਨਾਮਾ ਸਿੰਘਾਂ 'ਤੇ ਬਿਪਰਾਂ 'ਚੋਂ ਗੁਰਪੁਰਬ 'ਤੇ ਵਿਸ਼ੇਸ |
|
|
ਇਹ ਦੁਨੀਆਂ ਪੂਜਦੀ ਬਾਗੀਆਂ ਨੂੰ
ਇਥੇ ‘ਈਸਾ’ ਵੀ ਬਾਗੀ ਹੋ ਗਿਆ ਸੀ
ਦਿੱਤਾ ਸੂਲੀ ਤੇ ਉਹਨੂੰ ਲਟਕਾ ਲੋਕੋ
ਫੇਰ ਬਾਗੀ ਹੋਏ ‘ਮਨਸੂਰ’ ਹੋਣੀਂ
ਮਿਲੀ ਉਹਨੂੰ ਵੀ ਉਹੀ ਸਜ਼ਾ ਲੋਕੋ
ਫੇਰ ਬਾਗੀ ਜਦੋਂ ‘ਸੁਕਰਾਤ’ ਹੋਇਆ
ਦਿੱਤਾ ਜ਼ਹਿਰ ਪਿਆਲਾ ਪਿਲਾ ਲੋਕੋ
ਸਮਸ਼ ‘ਤਬਰੇਜ’ ਸੀ ਇਸਲਾਮ ਤੋਂ ਹੋਇਆ ਬਾਗੀ
ਦਿੱਤੀ ਪੁੱਠੀ ਖੱਲ ਲੁਹਾ ਲੋਕੋ
‘ਬਾਬਾ ਨਾਨਕ’ ਬਚਪਨ ਤੋਂ ਸੀ ਬਾਗੀ
ਤਾਹੀਂਓ ਬਾਗੀ ਨੇ ਜਨੇਊ ਪਾਇਆ ਨਾ
|
|
Read more...
|
|
|
ਨਵੰਬਰ 84 'ਤੇ ਵਿਸ਼ੇਸ ਕੁਝ ਕਵਿਤਾਵਾਂ "ਜ਼ੰਗਨਾਮਾ ਸਿੰਘਾਂ 'ਤੇ ਬਿਪਰਾਂ" 'ਚੋਂ ਕੁਝ ਅੰਸ਼ |
|
|
ਜਾਲਮਾਂ ਢਾਹ ’ਤਾ ਤਖ਼ਤ ਅਕਾਲ ਨੂੰ, ਇਥੇ ਰੱਜ-ਰੱਜ ਕੀਤੇ ਫਾਇਰ
ਅੱਜ ਨਵੀਆਂ ਭਾਜੀਆਂ ਚਾੜ੍ਹੀਆਂ, ਸਾਡੇ ਗਲ ਵਿਚ ਪਾ ਕੇ ਟਾਇਰ
ਉਨ੍ਹਾਂ ਦਿੱਲੀ ਦੇ ਵਿਚ ਘੇਰ ਲਏ, ਨਿਹੱਥੇ ਸਿੰਘ ਸਰਦਾਰ
ਉਨ੍ਹਾਂ ਵਿਚ ਚਾਂਦਨੀ ਚੌਂਕ ਦੇ, ਉਹ ਕੋਹ-ਕੋਹ ਦਿੱਤੇ ਮਾਰ
|
|
Read more...
|
|
|
|
<< Start < Prev 1 2 3 4 5 Next > End >>
|
| Results 1 - 9 of 39 |